ਬਾਲਖਿੱਲ
baalakhila/bālakhila

Definition

ਸੰ. ਬਾਲਖਿਲ੍ਯ. ਸੰਗ੍ਯਾ- ਰਿਗਵੇਦ ਦੀਆਂ ੧੧. ਰਿਚਾ, ਜਿਨ੍ਹਾਂ ਦੀ ਇਹ ਸੰਗ੍ਯਾ ਹੈ। ੨. ਅੰਗੂਠੇ ਜੇਡਾ ਕੱਦ ਰੱਖਣ ਵਾਲੇ ੬੦੦੦੦ (ਸੱਠ ਹਜ਼ਾਰ) ਰਿਖੀ, ਜੋ ਕ੍ਰਿਯਾ ਦੇ ਪੇਟ ਤੋਂ ਕ੍ਰਤੁ ਦੇ ਵੀਰਯ ਦ੍ਵਾਰਾ ਉਤਪੰਨ ਹੋਏ. ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਇਨ੍ਹਾਂ ਦੀ ਚਾਲ ਪੰਛੀ ਤੋਂ ਭੀ ਤੇਜ਼ ਹੈ, ਅਰ ਇਹ ਸੂਰਜ ਦੇ ਰਥ ਦੀ ਰਾਖੀ ਕਰਦੇ ਹਨ. ਰਿਗਵੇਦ ਵਿੱਚ ਜਿਕਰ ਹੈ ਕਿ ਬਾਲਖਿਲ੍ਯ ਬ੍ਰਹਮਾ ਦੇ ਵਾਲਾਂ (ਕੇਸਾਂ) ਤੋਂ ਉਪਜੇ ਹਨ. ਇਨ੍ਹਾਂ ਦਾ ਨਾਮ "ਖਚਵ" ਭੀ ਹੈ. ਬ੍ਰਹਮਪੁਰਾਣ ਦੇ ੭੨ਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਪਾਰਵਤੀ ਦਾ ਸੁਰੂਪ ਦੇਖਕੇ ਬ੍ਰਹਮਾ ਦਾ ਵੀਰਯ ਪਾਤ ਹੋ ਗਿਆ, ਜਿਸ ਤੋਂ ਬਾਲਖਿਲ੍ਯ ਉਪਜੇ ਸਨ. "ਚਕਰਹੇ ਬਾਲਖਿੱਲਾਦਿ ਚਿੱਤ." (ਦੱਤਾਵ)
Source: Mahankosh