Definition
ਇੱਕ ਯੋਗੀ, ਜੋ ਜੇਹਲਮ ਤੋਂ ਬਾਰਾਂ ਕੋਹ ਪੱਛਮ ਇੱਕ ਪਹਾੜੀ ਟਿੱਲੇ ਪੁਰ ਰਹਿਂਦਾ ਸੀ. ਇਹ ਪਰੋਪਕਾਰੀ ਅਰ ਭਜਨੀਕ ਸਾਧੂ ਸੀ. ਗੁਰੂ ਨਾਨਕਦੇਵ ਇਸ ਦੇ ਆਸ਼੍ਰਮ ਪਧਾਰੇ ਹਨ. ਇਹ ਸਤਿਗੁਰੂ ਦਾ ਸ਼੍ਰੱਧਾਲੂ ਹੋਇਆ. "ਬਾਲਗੁਦਾਈ ਢਿਗ ਪੁਨ ਗਏ." (ਨਾਪ੍ਰ)#ਜਿੱਥੇ ਗੁਰੂ ਨਾਨਕਦੇਵ ਵਿਰਾਜੇ ਹਨ, ਉੱਥੇ ਗੁਰੂ ਸਾਹਿਬ ਦੇ ਚਰਣਚਿੰਨ੍ਹ ਪੱਥਰ ਪੁਰ ਉੱਕਰੇ ਹੋਏ ਹਨ. ਛੋਟਾਜੇਹਾ ਦਰਬਾਰ ਬਣਿਆ ਹੋਇਆ ਹੈ. ਨਾਂਗੇ ਸਾਧੂ ਪੁਜਾਰੀ ਹਨ. ਗੁਰਦ੍ਵਾਰੇ ਨਾਲ ੧੫. ਘੁਮਾਉਂ ਜ਼ਮੀਨ ਜੰਗਲ ਹੈ. ਰੇਲਵੇ ਸਟੇਸ਼ਨ ਦੀਨਾ ਤੋਂ ਇਹ ਤੇਰਾਂ ਮੀਲ ਪੱਛਮ ਹੈ। ੨. ਬਾਲ (ਕੇਸ) ਗੁੰਦਣ ਦੀ ਕ੍ਰਿਯਾ। ੩. ਬਾਲ (ਕੇਸ) ਗੁੰਦਣ ਦੀ ਮਜ਼ਦੂਰੀ.
Source: Mahankosh