Definition
ਵਾਲਮੀਕਿ, ਸੰਗ੍ਯਾ- ਵਾਲਮੀਕ (ਵਰਮੀ) ਤੋਂ ਪੈਦਾ ਹੋਇਆ¹ ਇੱਕ ਰਿਖੀ, ਜੋ ਰਾਮਾਯਣ ਦਾ ਕਵਿ ਹੈ. ਇਸ ਨੂੰ ਆਦਿਕਵਿ ਆਖਦੇ ਹਨ. ਇਹ ਬੁੰਦੇਲਖੰਡ ਦੇ ਚਿਤ੍ਰਕੂਟ ਪਹਾੜ ਪਰ ਨਿਵਾਸ ਕਰਦਾ ਸੀ. ਜਦ ਰਾਮ ਨੇ ਗਰਭਵਤੀ ਸੀਤਾ ਕੱਢ ਦਿੱਤੀ, ਤਦ ਉਹ ਇਸੇ ਦੇ ਆਸ਼੍ਰਮ ਵਿੱਚ ਰਹੀ. ਸੀਤਾ ਦੇ ਜੌੜੇ ਪੁਤ੍ਰ ਲਵ ਅਤੇ ਕੁਸ਼ ਰਿਖੀ ਦੇ ਆਸ਼੍ਰਮ ਹੀ ਜਨਮੇ, ਬਾਲਮੀਕਿ ਨੇ ਦੋਹਾਂ ਬਾਲਾਕਾਂ ਨੂੰ ਸ਼ਸਤ੍ਰਵਿਦ੍ਯਾ ਅਤੇ ਸੰਗੀਤਵਿਦ੍ਯਾ ਸਿਖਾਈ.#"ਸੁਨੀ ਬਾਲਮੀਕੰ ਸ਼੍ਰਤੰ ਦੀਨ ਬਾਨੀ." (ਰਾਮਾਵ) ੨. ਇੱਕ ਚੰਡਾਲ, ਜੋ ਭਗਤਿ ਦੇ ਪ੍ਰਭਾਵ ਰਿਖੀਆਂ ਵਿੱਚ ਗਿਣਿਆ ਗਿਆ. ਇਸ ਨੂੰ ਚੂੜ੍ਹੇ ਆਪਣਾ ਗੁਰੂ ਮੰਨਦੇ ਹਨ ਅਤੇ ਆਖਦੇ ਹਨ ਕਿ ਲਾਲਬੇਗ ਇਸੇ ਰਿਖੀ ਦਾ ਅਵਤਾਰ ਸੀ. "ਵਾਟੈ ਮਾਣਸ ਮਾਰਦਾ ਬੈਠਾ ਬਾਲਮੀਕ ਬਟਵਾੜਾ" (ਭਾਗੁ) "ਬਾਲਮੀਕੁ ਸੁਪਚਾਰੋ ਤਰਿਓ." (ਮਾਰੂ ਮਃ ੫) ੩. ਦੇਖੋ, ਬਾਲਮੀਕ.
Source: Mahankosh