Definition
ਵਾਲ੍ਮੀਕਿ ਰਿਖੀ ਦਾ ਰਚਿਆ ਸੰਸਕ੍ਰਿਤ ਭਾਸਾ ਵਿੱਚ ਰਾਮਚੰਦ੍ਰ ਜੀ ਦਾ ਇਤਿਹਾਸ, ਜੋ ਮਨੋਹਰ ਕਾਵ੍ਯ ਹੈ. ਇਸ ਦੇ ਸੱਤ- ਕਾਂਡ (ਬਾਲ, ਅਯੋਧ੍ਯਾ, ਵਨ, ਕਿਸਕੰਧਾ, ਸੁੰਦਰ, ਲੰਕਾ ਅਥਵਾ ਯੁੱਧ, ਉੱਤਰ) ਹਨ. ਅਧ੍ਯਾਯ ੬੪੭ ਅਤੇ ਸ਼ਲੋਕਸੰਖ੍ਯਾ ੨੪੦੦੦ ਹੈ. ਇਸ ਦਾ ਅਨੁਵਾਦ ਅਨੇਕ ਬੋਲਿਆਂ ਵਿੱਚ ਹੋਗਿਆ ਹੈ. ਭਾਈ ਸੰਤੋਖ ਸਿੰਘ ਜੀ ਨੇ ਉੱਤਮ ਕਵਿਤਾ ਵਿੱਚ ਇਸ ਗ੍ਰੰਥ ਦਾ ਉਲਥਾ ਕੀਤਾ ਹੈ.¹ ਦੇਖੋ, ਰਾਮਾਯਣ.
Source: Mahankosh