ਬਾਲਾਸਾਹਿਬ
baalaasaahiba/bālāsāhiba

Definition

ਬਾਲਕਰੂਪ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਸਤਿਗੁਰੂ। ੨. ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਦਿੱਲੀ ਵਿੱਚ ਦੇਹਰਾ. ਇਹ ਦਿੱਲੀ ਦਰਵਾਜੇ ਤੋਂ ਬਾਹਰ, ਹੁਮਾਯੂੰ ਦੇ ਮਕਬਰੇ ਤੋਂ ਨਾਲੇ ਦੇ ਪਾਰ ਅਤੇ ਸੀਸਗੰਜ ਤੋਂ ਚਾਰ ਮੀਲ ਦੀ ਵਿੱਥ ਪੁਰ ਹੈ. ਇੱਥੇ ਗੁਰੂ ਹਰਿਕ੍ਰਿਸਨ ਸਾਹਿਬ ਦਾ ਸੰਸਕਾਰ ਹੋਇਆ ਹੈ. ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਦੇ ਅੰਗੀਠੇ ਭੀ ਇਸੇ ਥਾਂ ਹਨ. ਦੇਖੋ, ਦਿੱਲੀ ਦਾ ਅੰਗ ੪.
Source: Mahankosh