Definition
ਜਿਸ ਬਾਣੀ ਵਿੱਚ ੫੨ ਅੱਖਰਾਂ ਦੀ ਵ੍ਯਾਖ੍ਯਾਰੂਪ ਉਪਦੇਸ਼ ਹੈ. ਗਉੜੀ ਰਾਗ ਵਿੱਚ ਗੁਰੂ ਅਰਜਨਦੇਵ ਦੀ ਰਚਨਾ ਅਤੇ ਕਬੀਰ ਜੀ ਦੀ ਬਾਣੀ. ਇਨ੍ਹਾਂ ਬਾਣੀਆਂ ਵਿੱਚ ਸੰਸਕ੍ਰਿਤ ਦੇ ਅੱਖਰਾਂ ਦਾ ਕ੍ਰਮ ਪੂਰਾ ਨਹੀਂ ਹੈ, ਉਸ ਸਮੇਂ ਜੇਹਾ ਪਾਧੇ ਲੋਕ ਅਕ੍ਸ਼੍ਰਕ੍ਰਮ ਰਖਦੇ ਸਨ, ਉਸ ਅਨੁਸਾਰ ਹੈ ਅਰ ਉੱਚਾਰਣ ਭੀ ਜੇਹੇ ਲੋਕਾਂ ਦੇ ਮੂੰਹ ਚੜ੍ਹੇ ਸਨ, ਤੇਹੇ ਹੀ ਹਨ, ਯਥਾ- ਅ ਉ ਓ ਅੰ ਆਂ ਦੀ ਥਾਂ, "ਆਯੋਅੰਙੈ" ਹੈ.
Source: Mahankosh