Definition
ਸੰਗ੍ਯਾ- ਜਿਸ ਨਾਲ ਵਾਸਨਾ (ਬੂ) ਗਹਿਣ ਕਰੀਏ, ਨੱਕ. "ਹਸਤ ਕਮਾਵਨ, ਬਾਸਨ ਰਸਨਾ." (ਰਾਮ ਅਃ ਮਃ ੫) ਕਮਾਉਣ ਨੂੰ ਹੱਥ, ਗੰਧ ਲੈਣ ਲਈ ਨੱਕ ਅਤੇ ਰਸ ਰੈਣ ਲਈ ਜੀਭ। ੨. ਬਰਤਨ. ਭਾਂਡਾ. "ਬਾਸਨ ਮਾਂਜਿ ਚਰਾਵਹਿ ਊਪਰਿ." (ਆਸਾ ਕਬੀਰ) ਦੇਖੋ, ਅੰ. Basin। ੩. ਸੰ. ਵਾਸਨ. ਖ਼ੂਸ਼ਬੁਦਾਰ ਕਰਨ ਦੀ ਕ੍ਰਿਯਾ. ਧੂਪ ਆਦਿ ਦੇਕੇ ਸੁਗੰਧ ਫੈਲਾਉਣੀ। ੪. ਘਰ. ਨਿਵਾਸ ਅਸਥਾਨ. "ਗੁਰਪ੍ਰਸਾਦਿ ਨਾਨਕ ਸੁਖ ਬਾਸਨ." (ਗਉ ਮਃ ੫) ੫. ਸੁਗੰਧ. ਖ਼ੁਸ਼ਬੂ. "ਅਲਿ ਕਮਲੇਹ ਬਾਸਨ ਮਾਹਿ ਮਗਨ." (ਆਸਾ ਛੰਤ ਮਃ ੫) ੬. ਵਾਸਨਾ. ਇੱਛਾ. "ਬਾਸਨ ਮੇਟਿ ਨਿਬਾਸਨ ਹੋਈਐ." (ਮਾਰੂ ਸੋਲਹੇ ਮਃ ੫) "ਰਸ ਬਾਸਨ ਸਿਉ ਜੁ ਦਹੰ ਦਿਸਿ ਧਾਇਓ." (ਸਵੈਯੇ ਮਃ ੪. ਕੇ)
Source: Mahankosh