Definition
ਤੋਂ ਤਿੰਨ ਮੀਲ ਦੱਖਣ ਪੱਛਮ ਹੈ, ਅਤੇ ਸ਼ਹਿਰ ਅਮ੍ਰਿਤਸਰ ਤੋਂ ਤਿੰਨ ਕੋਹ ਪੱਛਮ ਹੈ. ਇਹ ਗੁਰੂ ਅਮਰਦੇਵ ਦਾ ਜਨਮ ਅਸਥਾਨ ਹੈ. ਇਸ ਗ੍ਰਾਮ ਤੋਂ ਇੱਕ ਫਰਲਾਂਗ ਪੂਰਵ ਗੁਰੂ ਅਮਰਦੇਵ ਜੀ ਦਾ ਗੁਰਦ੍ਵਾਰਾ "ਸੰਨ੍ਹ ਸਾਹਿਬ" ਹੈ. ਇਸ ਕੋਠੇ ਵਿੱਚ ਬੈਠਕੇ ਸਤਿਗੁਰੂ ਸਮਾਧਿ ਇਸਥਿਤ ਹੋਏ ਸਨ ਅਰ ਦਰਵਾਜੇ ਪੁਰ ਇਹ ਹੁਕਮ ਲਿਖਵਾ ਦਿੱਤਾ ਸੀ ਕਿ ਜੋ ਦਰਵਾਜ਼ਾ ਖੋਲ੍ਹੇਗਾ ਉਹ ਸਿੱਖ ਨਹੀਂ. ਬਾਬਾ ਬੁੱਢਾ ਜੀ ਨੇ ਕੋਠੇ ਦੇ ਪਿੱਛੇ ਸੰਨ੍ਹ (ਪਾੜ) ਦੇਕੇ ਸੰਗਤਿ ਸਮੇਤ ਦਰਸ਼ਨ ਕੀਤਾ.#ਏਕਾਂਤਵਾਸ ਦਾ ਕਾਰਣ ਇਹ ਸੀ ਕਿ ਗੁਰੂ ਅੰਗਦਦੇਵ ਦੇ ਪੁਤ੍ਰ ਦਾਤੂ ਜੀ ਨੇ ਈਰਖਾ ਵਿੱਚ ਸੜਕੇ ਗੁਰੂ ਸਾਹਿਬ ਦਾ ਅਨਾਦਰ ਕੀਤਾ ਸੀ ਅਰ ਆਖਿਆ ਸੀ ਕਿ ਆਪ ਖਡੂਰ ਤੋ ਚਲੇਜਾਓ. ਸ਼ਾਂਤਿਰੂਪ ਸਤਿਗੁਰੂ ਨੇ ਦਾਤੂ ਜੀ ਦਾ ਮਨ ਸ਼ਾਂਤ ਕਰਨ ਲਈ ਕਿਨਾਰਾ ਕਰਕੇ ਕੋਠੇ ਵਿੱਚ ਨਿਵਾਸ ਕੀਤਾ. ਹੁਣ ਇੱਥੇ ਗੁਰਦ੍ਵਾਰਾ ਬਣਿਆ ਹੋਇਆ ਹੈ. ਕੋਠੇ ਦਾ ਦਰਵਾਜਾ ਪੱਛਮ ਵੱਲ ਹੈ, ਸੰਨ੍ਹ ਪੂਰਵ ਦਿਸ਼ਾ ਵੱਲ ਹੈ, ਜਿਸ ਦੀ ਚੌੜਾਈ ਅਤੇ ਲੰਬਾਈ ੧੫×੨੭ ਇੰਚ ਹੈ. ਅੰਦਰ ਮੰਜੀਸਾਹਿਬ ਹੈ. ਗੁਰੂ ਗ੍ਰੰਥ ਸਾਹਿਬ ਜੀ ਦਾ ਨਿੱਤ ਪ੍ਰਕਾਸ਼ ਹੁੰਦਾ ਹੈ. ਪੁਜਾਰੀ ਨਿਰਮਲੇ ਸਿੰਘ ਹਨ.#ਇਸ ਗੁਰਅਸਥਾਨ ਨਾਲ ੧੨੫ ਵਿੱਘੇ ਜ਼ਮੀਨ ਇਸ ਪਿੰਡ ਵੱਲੋਂ ਹੈ. ੩੮ ਰੁਪਯੇ ਸਾਲਾਨਾ ਮੁਆਫੀ ਹੈ. ੮੪ ਘੁਮਾਉਂ ਜ਼ਮੀਨ ਨਹਿਰੀ, ਕੋਟਲੀਨਸੀਬਖ਼ਾਂ ਨਿਵਾਸੀ ਸਮੁੰਦਖ਼ਾਂ ਭੱਟੀ ਰਾਜਪੂਤ ਦੀ ਚੜ੍ਹਾਈ ਹੋਈ ਹੈ. ਇਸ ਗੁਰਦ੍ਵਾਰੇ ਦੀ ਪਹਿਲਾਂ ਸੇਵਾ ਸਰਦਾਰ ਲਹਿਣਾਸਿੰਘ ਮਜੀਠਾਏ ਨੇ ਕਰਵਾਈ ਸੀ. ਗੁਰਦ੍ਵਾਰੇ ਦੇ ਪੂਰਵ ਭਾਈ ਗੋਬਿੰਦਰਾਮ ਅਮ੍ਰਿਤਸਰੀ ਨੇ ਤਾਲ ਬਣਵਾਇਆ ਹੈ. ਪਹਿਲੇ ਸਰਾਧ ਮੇਲਾ ਹੁੰਦਾ ਹੈ.#ਪਿੰਡ ਤੋਂ ਪੂਰਵ ਇੱਕ ਕੱਚੇ ਤਾਲ ਦੇ ਕਨਾਰੇ ਸ਼੍ਰੀ ਗੁਰੂ ਅੰਗਦਦੇਵ ਜੀ ਦੀ ਸੁਪੁਤ੍ਰੀ ਬੀਬੀ ਅਮਰੋ ਜੀ ਦੀ ਸਮਾਧਿ ਹੈ. ਇੱਥੇ ਭੀ ਪੁਜਾਰੀ ਨਿਰਮਲੇ ਸਿੰਘ ਹਨ.
Source: Mahankosh