Definition
ਸੰਗ੍ਯਾ- ਵਾਸ. ਨਿਵਾਸ. ਵਸੇਰਾ. "ਜਾਕਾ ਬਾਸਾ ਗੋਹ ਮਹਿ." (ਸ. ਕਬੀਰ) ੨. ਫ਼ਾ. [باشہ] ਬਾਸ਼ਹ. ਇੱਕ ਗੁਲਾਬਚਸ਼ਮ ਸ਼ਿਕਾਰੀ ਪੰਛੀ, ਜੋ ਬਾਜ਼ ਤੋਂ ਛੋਟਾ ਹੁੰਦਾ ਹੈ. ਇਸ ਦੀ ਸੂਰਤ ਬਾਜ਼ ਜੇਹੀ ਹੁੰਦੀ ਹੈ. ਇਹ ਬਾਸ਼ੀਨ ਦੀ ਮਦੀਨ ਹੈ. ਬਾਸ਼ਾ ਪੰਜਾਬੀ ਪੰਛੀ ਨਹੀਂ. ਇਹ ਠੰਢੇ ਦੇਸਾਂ ਵਿੱਚ ਆਂਡੇ ਦਿੰਦਾ ਹੈ ਅਤੇ ਸਰਦੀਆਂ ਦੇ ਸ਼ੁਰੂ ਵਿੱਚ ਏਧਰ ਆਉਂਦਾ ਹੈ. ਇਸ ਨੂੰ ਸਿਖਾਕੇ ਛੋਟੇ ਪੰਛੀਆਂ ਦਾ ਸ਼ਿਕਾਰ ਕੀਤਾ ਜਾਂਦਾ ਹੈ. ਚੰਗਾ ਬਾਸ਼ਾ ਤਿੱਤਰ ਭੀ ਮਾਰ ਲੈਂਦਾ ਹੈ. ਇਸ ਦੀਆਂ ਟੰਗਾਂ ਅਤੇ ਦੁਮ ਸ਼ਿਕਰੇ ਨਾਲੋਂ ਲੰਮੀ ਹੁੰਦੀ ਹੈ. Sparrow- hawk. ਦੇਖੋ, ਸ਼ਿਕਾਰੀ ਪੰਛੀਆਂ ਦਾ ਚਿਤ੍ਰ. "ਜੈਸੇ ਬਾਸਾ ਮਾਸ ਦੇਤ ਝਾਟੁਲੀ." (ਸਾਰ ਮਃ ੫) "ਮਨ ਬਾਸੇ ਸਿਉ ਨਿਤ ਭਉਦਿਆ." (ਸੂਹੀ ਛੰਤ ਮਃ ੪)
Source: Mahankosh