Definition
ਵਿ- ਵਸਣ ਵਾਲਾ. ਨਿਵਾਸ ਕਰਤਾ। ੨. ਸੰਗ੍ਯਾ- ਬਾਸੀ ਕੜਾਹ. ਸ਼ੀਤਲਾ ਦੇਵੀ ਦਾ ਤਯੋਹਾਰ, ਜੋ ਫੱਗੁਣ ਅਤੇ ਚੇਤ ਦੇ ਹਨੇਰੇ ਪੱਖ ਦੇ ਪਹਿਲੇ ਮੰਗਲ ਵਾਰ ਨੂੰ ਮਨਾਇਆ ਜਾਂਦਾ ਹੈ. ਇਸ ਦਿਨ ਹਿੰਦੂ ਇਸਤ੍ਰੀਆਂ ਬਾਸੀ (ਬੇਹਾ) ਅਨੰ ਗੁਲਗੁਲੇ ਕੜਾਹ ਪੁਲਾਉ ਆਦਿ ਸ਼ੀਤਲਾ ਨੂੰ ਚੜ੍ਹਾਕੇ ਅਹਾਰ ਕਰਦੀਆਂ ਹਨ. ਅੰਨ ਸੋਮਵਾਰ ਦੀ ਰਾਤ ਨੂੰ ਪਕਾਇਆ ਜਾਂਦਾ ਹੈ ਅਰ ਸੋਮਵਾਰ ਦੀ ਰਾਤ ਨੂੰ ਵ੍ਰਤ ਰੱਖਿਆ ਜਾਂਦਾ ਹੈ.
Source: Mahankosh