ਬਾਹ
baaha/bāha

Definition

ਸੰਗ੍ਯਾ- ਵਾਹ. ਵਹਾਈ. ਹਲ ਨਾਲ ਖੇਤ ਵਾਹੁਣ ਦੀ ਕ੍ਰਿਯਾ। ੨. ਵਿਹਾਰ. ਕੰਮ. "ਬਾਹ ਪਰੈ ਤੁਰਕਾਨ ਸੋਂ." (ਗੁਪ੍ਰਸੂ) ੩. ਵਾਹ. ਸਵਾਰੀ. "ਚਢੇ ਪ੍ਰਭੁ ਬਾਹ ਕਰਤੁੰਦ ਕੋ ਚਲਾਯੋ ਹੈ." (ਗੁਪ੍ਰਸੂ) ੪. ਬਾਹੁ. ਭੁਜਾ. "ਬਾਹ ਪਕਰਿ ਕਢਿਲੀਨੇ ਅਪੁਨੇ." (ਸਾਰ ਮਃ ੫) "ਕਿਨਹੀ ਕਹਿਆ ਬਾਹ ਬਹੁ ਭਾਈ." (ਰਾਮ ਅਃ ਮਃ ੫) ੫. ਜਲ ਦਾ ਪ੍ਰਵਾਹ। ੬. ਵ੍ਯ- ਵਾਹ! ਸ਼ਾਬਾਸ਼! ਖੂਬ! ੭. ਵਿ- ਕਾਰੀ. ਮੁਅੱਸਿਰ. "ਬਾਹਨ ਕੋ ਬਲ ਕਰ ਬਾਹਨੀ ਹਲਾਇਦਈ, ਬਾਹਨ ਕੋ ਪ੍ਰੇਰ ਘਾਹ ਘਉ ਬਹੁ ਮਾਰਤੇ." (ਗੁਪ੍ਰਸੂ) ੮. ਫ਼ਾ. [باہ] ਕਾਮਸ਼ਕਤਿ। ੯. ਵੀਰਯ. ਮਣੀ ੧੦. ਸੰ. वाह. ਧਾ- ਯਤਨ ਕਰਨਾ। ੧੧. ਸਿੰਧੀ- ਅਗਨਿ. ਦੇਖੋ, ਭਾਹ ਅਤੇ ਵੰਨ੍ਹਿ.
Source: Mahankosh

BÁH

Meaning in English2

s. f, wer, ability, strength i. q. Váh.
Source:THE PANJABI DICTIONARY-Bhai Maya Singh