Definition
ਸੰਗ੍ਯਾ- ਬਾਈ ਪਿੰਡਾਂ ਦਾ ਸਮੁਦਾਯ। ੨. ਇੱਕ ਜਾਤਿ ਦੇ ਲੋਕਾਂ ਦੇ ਬਾਈ ਗ੍ਰਾਮ। ੩. ਖਾਸ ਕਰਕੇ ਮੇਹਰਾਜ ਦੇ ਬੈਰਾੜਾਂ ਦੇ ੨੨ ਪਿੰਡ, ਜੋ ਜਿਲਾ ਫਿਰੋਜ਼ਪੁਰ ਵਿੱਚ ਹਨ. ਇਹ ਗ੍ਰਾਮ ੨੫ ਹੋ ਗਏ ਹਨ, ਪਰ ਨਾਮ "ਬਾਹੀਆ" ਹੀ ਪ੍ਰਸਿੱਧ ਹੈ.#ਕੁਲਚੰਦ ਦੀ ਉਲਾਦ ਪਾਸ- ਪੂਹਲਾ, ਪੂਹਲੀ, ਵੇਗਾ ਲਹਿਰਾ, ਢਿੱਲਵਾ, ਮਾੜੀ ਮਾਨਾ ਵਾਲੀ.#ਕਾਲੇ ਦੀ ਉਲਾਦ- ਪਾਸ- ਨਥਾਣਾ, ਗੰਗਾ ਅਤੇ ਬੁਰਜ.#ਸੰਦਲੀ ਦੀ ਉਲਾਦ ਪਾਸ- ਪੰਜੇ ਕਲਿਆਣਾ, ਬੱਜੋਆਣਾ ਅਤੇ ਕਾਣੀ ਭੈਣੀ.#ਕਰਮਚੰਦ ਦੀ ਉਲਾਦ ਪਾਸ- ਚਾਰੇ ਲੈਹਰੇ, ਗਿੱਦੜ, ਨਾਥਪੁਰਾ, ਛੰਨਾ ਅਤੇ ਬਾਠ.#ਸੇਮੇ ਦੀ ਉਲਾਦ ਪਾਸ- ਸੇਮਾ ਪਿੰਡ.#ਮੇਹਰਾਜ (ਮਰ੍ਹਾਝ) ਸਾਰਿਆਂ ਦਾ ਸਾਂਝਾ.#ਬਾਹੀਆ ਅੰਗ੍ਰੇਜ਼ੀ ਸਰਕਾਰ ਦੇ ਅਧੀਨ ਅਗਸਤ ਸਨ ੧੮੩੩ ਵਿੱਚ ਹੋਇਆ. ਬਾਹੀਏ ਦੇ ਸਾਰੇ ਬੈਰਾੜ ਮੁਆਫ਼ੀਦਾਰ ਹਨ.
Source: Mahankosh
Shahmukhi : باہیا
Meaning in English
collective name of a group of 22 villages inhabited by Jatts of the same clan
Source: Punjabi Dictionary