ਬਿਆਧਿ
biaathhi/biādhhi

Definition

ਦੇਖੋ ਬਿਆਧ. "ਬਿਆਧਿ ਅਜਾਮਲੁ ਤਾਰੀਅਲੇ." (ਗਉ ਨਾਮਦੇਵ) ੨. ਸੰ. ਵ੍ਯਾਧਿ. ਰੋਗ. ਬੀਮਾਰੀ। ੩. ਸੰਤਾਪ. ਦੁੱਖ, "ਸਗਲ ਬਿਆਧਿ ਮਨ ਤੇ ਖੈ ਨਸੈ." (ਸੁਖਮਨੀ) ੪. ਕਲੰਕ, ਦੋਸ. "ਕਾਹੂ ਮਹਿ ਮੋਤੀ ਮੁਕਤਾਹਲ, ਕਾਹੂ ਬਿਆਧਿ ਲਗਾਈ." (ਆਸਾ ਕਬੀਰ)
Source: Mahankosh