ਬਿਉਹਾਰੀ
biuhaaree/biuhārī

Definition

ਵਿ- ਵ੍ਯਵਹਾਰੀ (व्यवहारिन). ਵ੍ਯਾਪਾਰੀ. ਦੁਕਾਨਦਾਰ. "ਕੋਟਿ ਮਧੇ ਕੋ ਵਿਰਲਾ ਸੇਵਕੁ, ਹੋਰਿ ਸਗਲੇ ਬਿਉਹਾਰੀ." (ਗੂਜ ਮਃ ੫) ੨. ਕਾਰਜ ਕਰਤਾ. ਕ੍ਰਿਯਾ ਦੇ ਕਰਨ ਵਾਲਾ. "ਜਿਹ ਪ੍ਰਸਾਦਿ ਤੂੰ ਆਚਾਰ ਬਿਉਹਾਰੀ." (ਸੁਖਮਨੀ)
Source: Mahankosh