Definition
ਸੰ. ਵਿਸਮ. ਵਿ- ਜੋ ਸਮ ਨਹੀਂ. ਵੱਧ ਘੱਟ। ੨. ਜੋ ਹਮਵਾਰ ਨਹੀਂ, ਉੱਚਾ ਨੀਵਾਂ. "ਬਿਖਮ ਘੋਰ ਪੰਥ ਚਾਲਣਾ ਪ੍ਰਾਣੀ." (ਸ੍ਰੀ ਤ੍ਰਿਲੋਚਨ) ੩. ਭਯਾਨਕ. ਡਰਾਉਣਾ. "ਬਿਥਮ ਥਾਨਹੁ ਜਿਨਿ ਰਖਿਆ, ਤਿਸੁ ਤਿਲੁ ਨ ਵਿਸਾਰਿ." (ਵਾਰ ਜੈਤ) ੪. ਦੁਖਦਾਈ. "ਕਰਕ ਸ਼ਬਦ ਸਮ ਬਿਖ ਨ ਬਿਖਮ ਹੈ." (ਭਾਗੁ ਕ) ਕਨਕਸ (ਕੌੜੇ) ਬੋਲ ਜੇਹੀ ਜ਼ਹਿਰ ਭੀ ਦੁਖਦਾਈ ਨਹੀਂ। ੫. ਔਖਾ. ਕਠਿਨ। ੬. ਸੰ. ਵਿਸ- ਮਯ ਦਾ ਸੰਖੇਪ ਜ਼ਹਿਰ ਰੂਪ. "ਅਸਾਧੁ ਸੰਗ ਬਿਖਮ ਅਹਾਰ ਹੈ." (ਭਾਗੁ ਕ) ਵਿਸਰੂਪ ਭੋਜਨ ਹੈ। ੭. ਸੰਗ੍ਯਾ- ਦੁੱਖ. ਕਲੇਸ਼. "ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ." (ਮਃ ੫. ਵਾਰ ਗੂਜ ੨)
Source: Mahankosh
Shahmukhi : بِکھم
Meaning in English
difficult, hard, ardous; complex, intricate, involved, knotty; odd, unequal, irregular, incongruous, dissonant
Source: Punjabi Dictionary