Definition
ਸੰਗ੍ਯਾ- ਵਿਸਯ- ਅਗਨਿ. ਵਿਸ਼ਯਰੂਪ ਅੱਗ। ੨. ਵਿਸ (ਜ਼ਹਿਰ) ਰੂਪ ਅਗਨਿ। ੩. ਵਿਸ਼ (ਜਲ) ਅਗਨਿ. ਬੜਵਾਗਨਿ. "ਦਸ ਨਾਰੀ ਮੈ ਕਰੀ ਦੁਹਾਗਨਿ। ਗੁਰੁ ਕਹਿਆ, ਏਹ ਰਸਹਿ ਬਿਖਾਗਨਿ." (ਪ੍ਰਭਾ ਅਃ ਮਃ ੫) ਦਸ ਇੰਦ੍ਰੀਆਂ ਤੋਂ ਮਨ ਦਾ ਸੰਬੰਧ ਦੂਰ ਕਰ ਦਿੱਤਾ. ਇਹ ਇੰਦ੍ਰੀਆਂ ਸ਼ਰੀਰ ਦੇ ਰਸ ਲਈ ਬੜਵਾਗਨਿ ਹਨ. ਰਸ ਸ਼ਬਦ ਵਿੱਚ ਸ਼ਲੇਸ ਹੈ. ਰਸ ਜਲ ਅਤੇ ਬਲ.
Source: Mahankosh