Definition
ਸੰ. ਵਿਸਯ. ਸੰਗ੍ਯਾ- ਇੰਦ੍ਰੀਆਂ ਦ੍ਵਾਰਾ ਗ੍ਰਹਣ ਯੋਗ੍ਯ ਸ਼ਬਦ ਸਪਰਸ਼ ਆਦਿ. "ਬਿਖੈਬਿਲਾਸ ਕਹੀਅਤ ਬਹੁਤੇਰੇ." (ਟੋਢੀ ਮਃ ੫) "ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ!" (ਗਉ ਕਬੀਰ) ੨. ਪਦਾਰਥ. ਭੋਗ ਦੀ ਵਸਤੁ. "ਬਿਖੈ ਬਿਖੈ ਕੀ ਬਾਸਨਾ ਤਜੀਅ ਨਹਿ ਜਾਈ." (ਬਿਲਾ ਕਬੀਰ) ੩. ਕ੍ਰਿ. ਵਿ- ਅੰਦਰ. ਭੀਤਰ. ਵਿੱਚ. "ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ." (ਵਿਚਿਤ੍ਰ)
Source: Mahankosh