Definition
ਵਿਲਯ (ਲੀਨ) ਕਰਦਾ. "ਜਲ ਨਹਿ ਡੂਬੈ, ਨਭ ਨ ਬਿਲਾਇ." (ਗੁਪ੍ਰਸੂ) ੨. ਸੰਗ੍ਯਾ- ਵਿਲਯ. ਵਿਸ਼ੇਸ ਕਰਕੇ ਲਯ (ਲੀਨ) ਹੋਣ ਦਾ ਭਾਵ. "ਚਿੰਤਾ ਗਈ ਬਿਲਾਇ." (ਮਃ ੪. ਵਾਰ ਸੋਰ) ਚਿੰਤਾ ਨਾਸ਼ ਹੋ ਗਈ। ੩. ਸੰ. ਵਿਲਗ੍ਨ. ਵਿ- ਜੁਦਾ. "ਉਤਰ ਅਗਾਰ ਕਿਵਾਰ ਬਿਲਾਏ." (ਗੁਪ੍ਰਸੂ) ਤਖ਼ਤੇ ਜੁਦੇ ਕੀਤੇ (ਖੋਲ੍ਹੇ).
Source: Mahankosh