ਬਿਸਾਲੀ
bisaalee/bisālī

Definition

ਜਿਲਾ ਹੁਸ਼ਿਆਰਪੁਰ, ਤਸੀਲ ਊਂਨਾ, ਥਾਣਾ ਨੂਰਪੁਰ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ "ਨਵਾਂਸ਼ਹਿਰ" ਤੋਂ ੨੬ ਮੀਲ ਉੱਤਰ ਪੂਰਵ ਹੈ. ਇੱਥੋਂ ਦਾ ਰਾਉ ਧਰਮਪਾਲ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨੂੰ ਪ੍ਰੇਮਭਾਵ ਨਾਲ ਆਪਣੇ ਘਰ ਲਿਆਇਆ ਸੀ. ਸਤਿਗੁਰੂ ਜੀ ਇੱਥੇ ਕਈ ਦਿਨ ਵਿਰਾਜੇ. ਗ੍ਰਾਮ ਤੋਂ ਪੂਰਵ ਵੱਲ ਰਾਉ ਦੇ ਮਹਿਲਾਂ ਅੰਦਰ ਗੁਰਦ੍ਵਾਰਾ ਹੈ. ਮੰਜੀਸਾਹਿਬ ਬਣਿਆ ਹੋਇਆ ਹੈ, ਨਿਹੰਗਸਿੰਘ ਪੁਜਾਰੀ ਹੈ. ਰਾਉ ਵੱਲੋਂ ਹੀ ਸੇਵਾ ਹੁੰਦੀ ਹੈ. ਹੋਰ ਜਾਗੀਰ ਆਦਿਕ ਕੁਝ ਨਹੀਂ. ਇਹ ਅਸਥਾਨ ਕੀਰਤਪੁਰ ਤੋਂ ਪੰਜ ਮੀਲ ਉੱਤਰ ਪੱਛਮ ਹੈ.
Source: Mahankosh