ਬਿਸ੍ਰਾਮਨਿਧਿ
bisraamanithhi/bisrāmanidhhi

Definition

ਵਿ- ਵਿਸ਼੍ਰਾਮਨਿਧਿ. ਸ੍‌ਥਿਤਿ ਦਾ ਆਧਾਰ. ਵਿਸ਼੍ਰਾਮ ਦਾ ਭੰਡਾਰ. "ਹਰਿ ਬਿਸਾਮਨਿਧਿ ਪਾਇਆ." (ਗਉ ਮਃ ੫) ੨. ਸੰਗ੍ਯਾ- ਗ੍ਯਾਨ ਅਵਸ੍‍ਥਾ. ਸ਼ਾਂਤਿਪਦ. ਤੁਰੀਯ ਅਵਸ੍‍ਥਾ. "ਸਾਸਿ ਸਾਸਿ ਮਨੁ ਨਾਮੁ ਸੁਮ੍ਹਾਰੇ, ਇਹੁ ਬਿਸ੍ਰਾਮਨਿਧਿ ਪਾਈ." (ਧਨਾ ਮਃ ੫)
Source: Mahankosh