ਬਿਸੰਭਰਦਾਸ
bisanbharathaasa/bisanbharadhāsa

Definition

ਉੱਜੈਨ ਨਿਵਾਸੀ ਬਾਣੀਆ, ਜੋ ਦਸ਼ਮੇਸ਼ ਦਾ ਸਿੱਖ ਸੀ, ਜਿਸ ਪਰਥਾਇ ਗੁਰੂ ਸਾਹਿਬ ਨੇ "ਮੁਕਤਿਨਾਮਾ" ਉਚਾਰਿਆ ਹੈ. ਇਸ ਦਾ ਜਿਕਰ ਸੌਸਾਖੀ ਅਤੇ ਗੁਰੁਪ੍ਰਤਾਪਸੂਰਯ ਵਿੱਚ ਆਉਂਦਾ ਹੈ, ਯਥਾ-#"ਸਤਗੁਰੁ ਬੋਲ ਸੁਨਾਇਓ ਸੁਨਹੁ ਬਿਸੰਭਰ ਰੀਤਿ,#ਬਚ ਬਿਸਵਾਸੀ ਹੋਵਨਾ ਗੁਰੁਪਦ ਰਾਖਹੁ ਪ੍ਰੀਤਿ."#ਇਸ ਦਾ ਪੁਤ੍ਰ ਹਰਿਗੋਪਾਲ ਸੀ। ੨. ਅਦੀਨਾਬੇਗ#ਸੂਬਾ ਜਲੰਧਰ ਦੀ ਵਿਧਵਾ ਬੇਗਮ ਦਾ ਖਤ੍ਰੀ ਦੀਵਾਨ,#ਜਿਸ ਨੇ ਸਿੰਘਾਂ ਪੁਰ ਵੱਡੇ ਜੁਲਮ ਕੀਤੇ. ਟਾਂਡਾ ਉੜਮੁੜ#(ਉੜਮੁੜ ਟਾਂਡੇ) ਦੀ ਲੜਾਈ ਵਿੱਚ ਕਰੋੜਾ ਸਿੰਘ ਨੇ#ਇਸ ਨੂੰ ਸਮੰਤ ੧੮੧੮ ਵਿੱਚ ਕਤਲ ਕੀਤਾ.
Source: Mahankosh