ਬਿੰਦੁ
binthu/bindhu

Definition

ਸੰ. ਬਿੰਦੁ ਅਤੇ ਵਿੰਦੁ. ਬੂੰਦ. ਕਤਰਾ. "ਬਿੰਦੁ ਤੇ ਜਿਨਿ ਪਿੰਡੁ ਕੀਆ." (ਆਸਾ ਕਬੀਰ) ੨. ਵੀਰਯ. "ਬਿੰਦੁ ਰਾਖਿ ਜੌ ਤਰੀਐ ਭਾਈ!" (ਗਉ ਕਬੀਰ) ੩. ਦੇਖੋ, ਨਾਦਬਿੰਦ। ੪. ਥੋੜਾ ਕਾਲ. ਕ੍ਸ਼੍‍ਣਭਰ. ਦੇਖੋ, ਬਿੰਦ. "ਮਨੁਆ ਪਉਣ ਬਿੰਦੁ ਸੁਖਵਾਸੀ ਨਾਮੁ ਵਸੈ ਸੁਖਭਾਈ." (ਸੋਰ ਅਃ ਮਃ ੧) ਪਵਨ ਜੇਹਾ ਚੰਚਲ ਮਨ, ਜੇ ਥੋੜਾ ਕਾਲ ਸ਼ਾਂਤਿ ਨਾਲ ਠਹਿਰੇ.
Source: Mahankosh