ਬੁਝਣੁ
bujhanu/bujhanu

Definition

ਕ੍ਰਿ- ਜਲਦੇ (ਮਚਦੇ) ਹੋਏ ਦੀਪਕ ਅੱਗ ਆਦਿ ਦਾ ਸ਼ਾਂਤ ਹੋਣਾ. "ਬੁਝਿਗਈ ਅਗਨਿ ਨ ਨਿਕਸਿਓ ਧੂੰਆਂ." (ਆਸਾ ਕਬੀਰ) ੨. ਬੋਧ ਹੋਣਾ. ਜਾਣਨਾ. ਸਮਝਣਾ. "ਬੁਝਣਾ ਅਬੁਝਣਾ ਤੁਧੁ ਕੀਆ." (ਆਸਾ ਅਃ ਮਃ ੩) "ਨਿਕਟਿ ਬੁਝੈ, ਸੋ ਬੁਰਾ ਕਿਉ ਕਰੈ?" (ਭੈਰ ਮਃ ੫)
Source: Mahankosh