Definition
ਸੰ. बृध. ਧਾ- ਜਾਣਨਾ, ਸਮਝਣਾ, ਜਾਣਨਾ ੨. ਵਿ- ਦਾਨਾ. ਬੁੱਧਿਮਾਨ. ਅਕਲਮੰਦ। ੩. ਸੰਗ੍ਯਾ- ਇੱਕ ਗ੍ਰਹ, ਜੋ ਸੂਰਜ ਦੇ ਬਹੁਤ ਨੇੜੇ ਹੈ, ਜਿਸ ਦੇ ਨਾਮ ਤੋਂ ਸਤਵਾਰੇ ਦਾ ਦਿਨ ਬੁਧਵਾਰ ਹੈ. Murcury ੪. ਚੰਦ੍ਰਵੰਸ਼ੀਆਂ ਦਾ ਵਡੇਰਾ. ਮਹਾਭਾਰਤ ਆਦਿ ਗ੍ਰੰਥਾਂ ਵਿੱਚ ਇਸ ਦੀ ਉਤਪੱਤੀ ਇਉਂ ਲਿਖੀ ਹੈ- ਵ੍ਰਿਹਸਪਤਿ (ਦੇਵਗੁਰੁ) ਦੀ ਇਸਤ੍ਰੀ ਤਾਰਾ ਉੱਤੇ ਚੰਦ੍ਰਮਾ ਮੋਹਿਤ ਹੋ ਗਿਆ ਅਰ ਉਸ ਨੂੰ ਉਧਾਲਕੇ ਘਰ ਲੈਗਿਆ, ਇਸ ਪੁਰ ਭਾਰੀ ਜੰਗ ਹੋਇਆ. ਚੰਦ੍ਰਮਾ ਦੀ ਸਹਾਇਤਾ ਵਿੱਚ ਸ਼ਿਵ, ਅਤੇ ਵ੍ਰਿਹਸਪਤਿ ਦੀ ਸਹਾਇਤਾ ਵਿੱਚ ਇੰਦ੍ਰ ਸੀ ਅੰਤ ਨੂੰ ਬ੍ਰਹਮਾ ਨੇ ਵਿੱਚ ਪੈਕੇ ਝਗੜਾ ਮਿਟਾਇਆ ਤਾਰਾ ਵ੍ਰਿਹਸਪਤਿ ਨੂੰ ਦਿਵਾ ਦਿੱਤੀ, ਪਰ ਉਸ ਦੇ ਗਰਭ ਤੋਂ ਜੋ ਸੁੰਦਰ ਪੁਤ੍ਰ ਬੁਧ ਪੈਦਾ ਹੋਇਆ ਸੀ. ਉਹ ਚੰਦਰਮਾ ਨੂੰ ਤਾਰਾ ਦੇ ਕਹਿਣ ਪੁਰ ਮਿਲਿਆ। ੫. ਦੇਵਤਾ। ੬. ਕੁੱਤਾ। ੭. ਦੇਖੋ, ਬੁੱਧ.
Source: Mahankosh