ਬੁਧਿਬਾਰਧਿ
buthhibaarathhi/budhhibāradhhi

Definition

ਬੁੱਧਿ (ਅਕ਼ਲ) ਦਾ ਵਾਰਿਧਿ (ਸਮੁੰਦਰ). ਬੁੱਧਿਵਾਰਿਧਿ. ਅਨਵਾਰਸਹੇਲੀ (ਅਯਾਰਦਾਨਿਸ਼) ਦਾ ਭਾਈ ਬੁਧਸਿੰਘ ਕਵਿ ਦਾ ਰਚਿਆ ਹਿੰਦੀ ਮਿਲੀ ਪੰਜਾਬੀ ਵਿੱਚ ਅਨੁਵਾਦ.#"ਸ਼੍ਰੀ ਰਣਜੀਤਸਿੰਘ ਜੂ ਨਾਮ,#ਜਿਂਹ ਜਗ ਜੀਤ ਕਰ੍ਯੋ ਸੁ ਗੁਲਾਮ,#ਲਵਪੁਰ ਮੇ ਜਾਂਕੀ ਰਜਧਾਨੀ,#ਤੇਜਵੰਤ ਬਲਵੰਤ ਮਹਾਨੀ.#ਤਾਂ ਨ੍ਰਿਪ ਮੋਹਿ ਬੁਲਾਯਕੈ ਕੀਨੋ ਬਹੁ ਸਨਮਾਨ,#ਰਾਜਨੀਤਿ ਕੀ ਪ੍ਰੀਤਿ ਜਬ ਚਢੀ ਚਿੱਤ ਮੇ ਆਨ.#ਨਾਮ ਅਯਾਰਦਾਨਸ਼ਹਿ ਜਾਸ,#ਸੋ ਭਾਖਾ ਅਬ ਕਰੋ ਸੁ ਰਾਸ.#ਸੁਨ ਨ੍ਰਿਪਬੈਨ ਐਨ ਚਿਤ ਧਾਰ,#ਭਾਖਾ ਤਾਂਕੀ ਕਰੀ ਸਵਾਰ,#ਸੰਬਤ ਬਸੁ ਰਸ ਅਹਿ ਪੁਨ ਚੰਦ,¹#ਕਾਤਕ ਸਪਤਮਿ ਵਦੀ ਅਮੰਦ,#ਵਾਰ ਦੇਵਗੁਰੁ ਪੁਖ ਨਿਖੱਤ,#ਸੁਭਗ ਲਗਨ ਭਾਖੀ ਲਖ ਸੱਤ,#ਸੁਧਾਸਰੋਵਰ ਸੁਭ ਅਸਥਾਨ,#ਗੁਨਿਜਨ ਪੰਡਿਤ ਪਢਹਿਂ ਪੁਰਾਨ,#ਛੱਦਨ ਦਿਸਿ ਪਵਰੀ ਕੇ ਤੀਰ,#ਬੁੰਗਾ ਨਾਮ ਸ਼ਹੀਦ ਗਹੀਰ,#ਤਾਮਹਿ ਬਹੁ ਗੁਰਮੁਖ ਸਿਖ ਬਸੈਂ,#ਹਰਿਗੁਨ ਗਾਇ ਪ੍ਰੇਮ ਮੇ ਰਸੈ,#ਤਾਂਹੀ ਮਹਿ ਕਵਿ ਬੁਧਸਿੰਘ ਨਾਮ,#ਭਾਖਾ ਜਾਂਹਿ ਕਰੀ ਅਭਿਰਾਮ,#"ਬੁਧਿਬਾਰਧਿ" ਪੋਥੀ ਕਾ ਨਾਉ,#ਰਾਖਾ ਚਿਤ ਮਹਿ ਚਢਾ ਜੁ ਚਾਉ."#(ਬੁਧਿਬਾਰਧਿ ਅਃ ੧)
Source: Mahankosh