ਬੁੰਗਾ
bungaa/bungā

Definition

ਦੇਖੋ, ਬੁੰਗਹ। ੨. ਜਿਲਾ ਅੰਬਾਲਾ, ਤਸੀਲ ਅਤੇ ਥਾਣਾ ਰੋਪੜ ਦਾ ਇੱਕ ਪਿੰਡ, ਜੋ ਰੋਪੜ ਤੋਂ ੧੩. ਮੀਲ ਉੱਤਰ ਅਤੇ ਕੀਰਤਪੁਰ ਤੋਂ ਚਾਰ ਕੋਹ ਦੱਖਣ ਹੈ. ਇਸ ਪਿੰਡ ਤੋਂ ਪੂਰਵ ਸ਼੍ਰੀ ਗੁਰੂ ਹਰਿਰਾਈ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਦੇ ਘੋੜੇ ਇੱਥੇ ਰਹਿੰਦੇ ਹੁੰਦੇ ਸਨ, ਅਤੇ ਗੁਰੂ ਜੀ ਆਪ ਕਈ ਵਾਰੀਂ ਇੱਥੇ ਆਕੇ ਘੋੜਿਆਂ ਨੂੰ ਦੇਖਿਆ ਕਰਦੇ ਸਨ. ਪਹਿਲਾਂ ਪੱਕਾ ਚਬੱਚਾ ਦਾਣਾ ਭੇਉਣ ਦਾ ਹੁੰਦਾ ਸੀ. ਹੁਣ ਕੇਵਲ ਗੁਰੂ ਜੀ ਦੇ ਸਮੇਂ ਦਾ ਖੂਹ ਹੈ. ਮੰਜੀਸਾਹਿਬ ਬਣਿਆ ਹੋਇਆ ਹੈ, ਸੇਵਾਦਾਰ ਕੋਈ ਨਹੀਂ.
Source: Mahankosh

Shahmukhi : بُنگا

Parts Of Speech : noun, masculine

Meaning in English

house, living place, hospice, residence, dwelling place
Source: Punjabi Dictionary