Definition
ਇੱਕ ਪ੍ਰਕਾਰ ਦਾ ਨਿਕੰਮਾ ਘਾਹ, ਜੋ ਖਾਸ ਕਰਕੇ ਤਿਲਾਂ ਦੇ ਖੇਤਾਂ ਵਿੱਚ ਹੁੰਦਾ ਹੈ। ੨. ਅ਼. [بوار] ਬਵਾਰ. ਤਬਾਹੀ. ਬਰਬਾਦੀ। ੩. ਬਿਨਾ ਬੀਜੇ ਵਾਰੇ ਖੇਤ। ੪. ਵਿ- ਨਿਸ੍ਫਲ. ਨਿਕੰਮਾ. "ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ." (ਵਾਰ ਆਸਾ) "ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ." (ਸੁਖਮਨੀ)
Source: Mahankosh