ਬੂਝਣੁ
boojhanu/būjhanu

Definition

ਦੇਖੋ, ਬੁਝਣਾ. ਬੋਧ ਹੋਵਨ. ਬੋਧਨ. ਸਮਝਣਾ. "ਬੂਝਹੁ ਮੋਰ ਗਿਆਨਾ." (ਆਸਾ ਕਬੀਰ) "ਸਚੁ ਬੂਝਣੁ ਆਣਿ ਜਲਾਈਐ." (ਸ੍ਰੀ ਮਃ ੧) ਸਤ੍ਯ ਦਾ ਗਿਆਨ ਆਣਿ (ਅਗਨਿ) ਹੈ. ਜਿਸ ਨਾਲ ਦੀਪਕ ਜਲਾਈਐ. "ਬੂਝੈ ਬ੍ਰਹਮ ਅੰਤਰਿ ਬਿਬੇਕ." (ਆਸਾ ਮਃ ੧) ੨. ਪ੍ਰਸ਼ਨ. ਬੁਝਾਰਤ. "ਬੂਝਉ ਗਿਆਨੀ ਬੂਝਣਾ." (ਮਃ ੧. ਵਾਰ ਮਾਰੂ ੧) ੩. ਅਗਨਿ ਆਦਿ ਦਾ ਸ਼ਾਂਤ ਹੋਣਾ. "ਤੀਨਿ ਭਵਨ ਕੀ ਲਖਮੀ ਜੋਰੀ ਬੂਝਤ ਨਾਹੀ ਲਹਿਰੇ." (ਮਾਲੀ ਮਃ ੫) ਤ੍ਰਿਸਨਾਅਗਨਿ ਦੀ ਲਾਟ ਬੁਝਦੀ ਨਹੀਂ.
Source: Mahankosh