Definition
ਜਿਲਾ ਕੈਂਬਲਪੁਰ ਦੇ ਪਿੰਡ ਗੜ੍ਹੀ ਦਾ ਵਸਨੀਕ ਇੱਕ ਕਰਣੀ ਵਾਲਾ ਸੱਜਨ. ਜੋ ਸ਼੍ਰੀ ਗੁਰੂ ਗੋਬਿਦਸਿੰਘ ਸਾਹਿਬ ਦਾ ਸਾਦਿਕ ਸੀ. ਇਸ ਨੇ ਭੰਗਾਣੀ ਅਤੇ ਆਨੰਦਪੁਰ ਆਦਿ ਦੇ ਜੰਗਾਂ ਵਿੱਚ ਕਲਗੀਧਰ ਦੀ ਸੇਵਾ ਕੀਤੀ. ਇਸ ਦੀ ਮਾਰਫਤ ਗੁਰੂਸਾਹਿਬ ਨੇ ਸ਼ਸਤ੍ਰ ਭੀ ਮੰਗਵਾਏ ਸਨ. ਇਹ ਸਾਰਾ ਪ੍ਰਸੰਗ ਹੁਕਮਨਾਮੇ ਤੋਂ ਪ੍ਰਗਟ ਹੁੰਦਾ ਹੈ, ਜੋ ਦਸ਼ਮੇਸ਼ ਨੇ ਸਾਵਨ ਸੁਦੀ ੨. ਸੰਮਤ ੧੭੫੬ ਨੂੰ ਬੂਲੇਸ਼ਾਹ ਨੂੰ ਦਿੱਤਾ ਹੈ. ਇਹ ਹੁਕਮਨਾਮਾ ਉਸ ਦੀ ਔਲਾਦ ਹੁਸੈਨਸ਼ਾਹ ਪਾਸ ਮੌਜੂਦ ਹੈ.#ਕਈ ਸੱਜਨ ਖਿਆਲ ਕਰਦੇ ਹਨ ਕਿ ਇਹੀ ਬੂਲੇਸ਼ਾਹ ਸਢੋਰੇ ਵਾਲਾ ਬੁੱਧੂਸ਼ਾਹ ਹੈ, ਪਰ ਇਹ ਭੁੱਲ ਹੈ.
Source: Mahankosh