Definition
ਖਰਾਸ ਅਤੇ ਹਰਟ ਆਦਿ ਦੇ ਚਕ੍ਰ ਦਾ ਦੰਦਾ। ੨. ਜਿਲਾ ਅੰਬਾਲਾ ਦੀ ਜਗਾਧਰੀ ਤਸੀਲ ਵਿੱਚ ਇੱਕ ਨਗਰ, ਜੋ ਜਗਾਧਰੀ ਸਟੇਸ਼ਨ ਤੋਂ ੫. ਮੀਲ ਪੂਰਵ ਹੈ. ਭੰਗੀਆਂ ਦੀ ਮਿਸਲ ਵਿੱਚ ਹੋਣ ਵਾਲੇ ਪ੍ਰਤਾਪੀ ਸਰਦਾਰ ਨਾਨੂਸਿੰਘ ਨੇ ਸਨ ੧੭੬੪ ਵਿੱਚ ਬੂੜੀਆ ਫਤੇ ਕਰਕੇ ਆਪਣੀ ਰਾਜਧਾਨੀ ਕਾਇਮ ਕੀਤੀ. ਰਈਸ ਬੂੜੀਆ ਦਾ ਵੰਸ਼ਵ੍ਰਿਕ੍ਸ਼੍ ਇਹ ਹੈ:-:#ਸਃ ਨਾਨੂਸਿੰਘ: ਦੇ:ਸਨ ੧੭੬੪#।#ਸਃ ਭਾਗਸਿੰਘ ਦੇਃ ੧੭੮੬#।#ਸਃ ਸ਼ੇਰਸਿੰਘ ਦੇਃ ੧੮੦੫#।#ਸਃ ਗੁਲਾਬਸਿੰਘ ਦੇਃ ੧੮੪੪#।#ਜਃ ੧੮੪੪ ਸਃ ਜੀਵਨਸਿੰਘ ਦੇਃ ੧੮੯੩#।#ਸਃ ਗਜੇਂਦ੍ਰਸਿੰਘ ਦੇਃ ੧੮੯੦#।#ਜਃ ੧੮੯੧ ਸਃ ਲਛਮਨਸਿੰਘ ਦੇਃ ੧੬. ਜੁਲਾਈ ੧੯੨੧#।#।
Source: Mahankosh