ਬੇਰਕਟੀ
bayrakatee/bērakatī

Definition

ਵਿ- ਮਹਾਰਾਸ੍‌ਟ੍ਰੀ ਭਾਸਾ ਵਿੱਚ ਰਕਟਾ ਦਾ ਅਰਥ ਹੈ ਕੰਬਲ ਦਾ ਟੁਕੜਾ. ਚੀਥੜਾ. ਪਾਂਟੀ ਲੀਰ. ਜਿਸ ਪਾਸ ਪਹਿਰਣ ਨੂੰ ਪਾਟਿਆ ਚੀਥੜਾ ਭੀ ਨਾ ਹੋਵੇ, ਉਹ ਬੇਰਕਟਾ ਹੈ. "ਜਿਨ ਕੈ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ." (ਦੇਵ ਮਃ ੪) ੨. ਸੰ. ਵਿਕ੍ਰਿਤ. ਵਿਕਾਰ ਨੂੰ ਪ੍ਰਾਪਤ ਹੋਇਆ.
Source: Mahankosh