ਬੇਰਸਾਹਿਬ
bayrasaahiba/bērasāhiba

Definition

ਉਹ ਬੇਰੀ, ਜਿਸ ਨਾਲ ਗੁਰੂ ਸਾਹਿਬਾਨ ਦਾ ਸੰਬੰਧ ਹੈ। ੨. ਸੁਲਤਾਨਪੁਰ ਵਿੱਚ ਵੇਈਂ ਦੇ ਕਿਨਾਰੇ ਇੱਕ ਬੇਰੀ, ਜਿਸ ਹੇਠ ਗੁਰੂ ਨਾਨਕਦੇਵ ਜੀ ਇਸਨਾਨ ਕਰਨ ਵੇਲੇ ਵਸਤ੍ਰ ਉਤਾਰਕੇ ਰਖਦੇ ਅਤੇ ਕੁਝ ਸਮਾਂ ਬੈਠਿਆ ਕਰਦੇ ਸਨ. ਦੇਖੋ, ਸੁਲਤਾਨਪੁਰ। ੩. ਦੇਖੋ, ਬੇਰੀਸਾਹਿਬ ਨੰ. ੩। ੪. ਸਿਆਲਕੋਟ ਵਿੱਚ ਇੱਕ ਬੇਰੀ, ਜਿਸ ਹੇਠ ਗੁਰੂ ਨਾਨਕ ਦੇਵ ਜੀ ਵਿਰਾਜੇ. ਮਰਦਾਨੇ ਨੂੰ ਇਸੇ ਥਾਂ ਤੋਂ ਸੱਚ ਅਤੇ ਝੂਠ ਖਰੀਦਣ ਸਿਆਲਕੋਟ ਸ਼ਹਿਰ ਭੇਜਿਆ ਸੀ. ਮੂਲਾ ਕਿਰਾੜ ਇੱਥੇ ਹੀ ਗੁਰੂਸਾਹਿਬ ਦਾ ਸਿੱਖ ਹੋਇਆ. ਇਹ ਗੁਰਦ੍ਵਾਰਾ ਸ਼ਹੀਦ ਨੱਥਾਸਿੰਘ ਜੀ ਨੇ ਵਡੇ ਪ੍ਰੇਮ ਨਾਲ ਸੁੰਦਰ ਬਣਵਾਇਆ¹ ਅਤੇ ਆਪਣੀ ਅੱਠ ਹਜਾਰ ਦੀ ਜਾਗੀਰ ਬੇਰਸਾਹਿਬ ਦੇ ਨਾਮ ਲਾਈ, ਜੋ ਹੁਣ ਤੁਕ ਜਾਰੀ ਹੈ. ਦਰਬਾਰ ਨਾਲ ਅੱਠ ਘਮਾਉਂ ਜਮੀਨ ਹੈ. ਜਿਸ ਵਿੱਚ ਬਾਗ ਅਤੇ ਸੁੰਦਰ ਤਾਲ ਹੈ. ਇਸੇ ਅਹਾਤੇ ਅੰਦਰ ਹੀ ਨੱਥਾਸਿੰਘ ਜੀ ਦਾ ਸ਼ਹੀਦਗੰਜ ਹੈ. ਇੱਕ ਬਹੁਤ ਚੌੜਾ ਸੁੰਦਰ ਖੂਹ ਧਰਮਵੀਰ ਨੱਥਾਸਿੰਘ ਜੀ ਦਾ ਲਗਵਾਇਆ ਹੋਇਆ ਗੁਰਦ੍ਵਾਰੇ ਪਾਸ ਹੈ, ਜਿਸ ਤੇ ਕਈ ਹਰਟ ਚਲ ਸਕਦੇ ਹਨ. ੧੦. ਮੁਰੱਬੇ ਜਮੀਨ ਜਿਲਾ ਲਾਯਲਪੁਰ ਵਿੱਚ ਗੁਰਦ੍ਵਾਰੇ ਵੱਲੋਂ ਖਰੀਦੀ ਗਈ ਹੈ. ਵੈਸਾਖੀ ਅਤੇ ਬਸੰਤਪੰਚਮੀ ਨੂੰ ਮੇਲਾ ਹੁੰਦਾ ਹੈ. ਗੁਰਦ੍ਵਾਰਾ ਬੇਰਸਾਹਿਬ ਦਾ ਪ੍ਰਬੰਧ ਲੋਕਲ ਕਮੇਟੀ ਦੇ ਹੱਥ ਹੈ। ੫. ਸਿਆਲਕੋਟ ਤੋਂ ਚਾਰ ਕੋਹ ਪੱਛਮ ਸਾਹੋਵਾਲ ਪਿੰਡ ਵਿੱਚ ਇੱਕ ਬੇਰੀ, ਜਿਸ ਹੇਠ ਗੁਰੂ ਨਾਨਕਦੇਵ ਜੀ ਬੈਠੇ ਸਨ.
Source: Mahankosh