ਬੇਰੀ
bayree/bērī

Definition

ਸੰ. ਬਦਰੀ Zizyphus jujuba "ਤਿਸ ਥਲ ਸ੍ਰੀ ਨਾਨਕ ਕੀ ਬੇਰੀ." (ਗੁਪ੍ਰਸੂ) ੨. ਦੇਖੋ, ਬੇੜੀ. "ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੇਦਿਖਲਾਸੁ." (ਮਾਰੂ ਮਃ ੫) ੩. ਵਾਰੀ, ਦਫ਼ਹ. "ਵਾਰਿਜਾਉ ਲਖਬੇਰੀਆ." (ਮਾਝ ਬਾਰਹਮਾਹਾ) ੪. ਨੌਕਾ. ਕਿਸ਼ਤੀ. "ਬੇਰੀ ਏਕ ਬੈਠ ਸੁਖ ਕੀਜੈ." (ਚਰਿਤ੍ਰ ੧੬੮) ੫. ਚਿਰ. ਦੇਰੀ. "ਸਤਗੁਰ, ਮਮ ਬੇਰੀ ਕਟੋ ਨਿਜ ਬੇਰੀ ਪਰ ਚਾਰ੍ਹ। ਇਹ ਬੇਰੀ ਹੁਇ ਭਵ ਸਫਲ ਬਿਨ ਬੇਰੀ ਕਰ ਪਾਰ." (ਨਾਪ੍ਰ) ੬. ਖਤ੍ਰੀਆਂ ਦੀਆਂ ਪੰਜ ਜਾਤਾਂ ਵਿੱਚੋਂ ਇੱਕ ਗੋਤ੍ਰ. "ਮੂਲਾ ਬੇਰੀ ਜਾਣੀਐ." (ਭਾਗੁ) ੭. ਜੜੀਏ ਜੱਟਾਂ ਦੀ ਇੱਕ ਜਾਤਿ। ੮. ਫ਼ਾ. [بیری] ਸੇਜਾ. "ਨਾਰੀ ਬੇਰੀ¹ ਘਰ ਦਰ ਦੇਸ। ਮਨ ਕੀ ਖੁਸੀਆ ਕੀਚਹਿ ਵੇਸ." (ਪ੍ਰਭਾ ਮਃ ੧) ਵਹੁਟੀ, ਸੇਜਾ, ਮਹਿਲ, ਮੁਲਕ। ੯ ਗਲੀਚਾ. ਕ਼ਾਲੀਨ.
Source: Mahankosh

Shahmukhi : بیری

Parts Of Speech : noun, feminine

Meaning in English

jujube tree, Ziziphus, jujube
Source: Punjabi Dictionary

BERÍ

Meaning in English2

s. f, The ber tree (Zizyphus jujuba); a time, delay; a division of the Khattrí caste;—s. m. A man belonging to that caste.
Source:THE PANJABI DICTIONARY-Bhai Maya Singh