Definition
Lord William Cavendish Bentinck ਇਹ ਪਹਿਲਾਂ ਮਦਰਾਸ ਦਾ ਗਵਰਨਰ ਸੀ. ਫੇਰ ਜੁਲਾਈ ੧੮੨੮ ਤੋਂ ਮਾਰਚ ੧੮੩੫ ਤਕ ਭਾਰਤ ਦਾ ਗਵਰਨਰ ਜਨਰਲ ਰਿਹਾ. ਇਸ ਨੇ ੧੮੨੯ ਵਿੱਚ ਸਤੀ ਹੋਣ ਦੀ ਰਸਮ ਹੁਕਮਨ ਬੰਦ ਕੀਤੀ.#ਬੈਂਟਿਂਕ ਦੀ ਮਹਾਰਾਜਾ ਰਣਜੀਤ ਸਿੰਘ ਜੀ ਨਾਲ ੨੫ ਅਕਤੂਬਰ ਸਨ ੧੮੩੧ ਨੂੰ ਮੁਲਾਕਾਤ ਹੋਈ ਸੀ. ਇਸ ਦਾ ਦੇਹਾਂਤ ਸਨ ੧੮੩੯ ਵਿੱਚ ਹੋਇਆ ਹੈ.
Source: Mahankosh