Definition
ਸੰ. वराटी- ਵਰਾਟੀ. ਇਹ ਮਾਰੂਠਾਟ ਦੀ ਸੰਪੂਰਣ ਰਾਗਿਣੀ ਹੈ. ਸਣਜ ਗਾਂਧਾਰ ਪੰਚਮ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਹੈ, ਪਰ ਦੁਰਬਲ ਹੋਕੇ ਲਗਦਾ ਹੈ. ਵਾਦੀ ਗਾਂਧਾਰ ਅਤੇ ਸੰਵਾਦੀ ਧੈਵਤ ਹੈ. ਇਸ ਵਿੱਚ ਗਾਂਧਾਰ ਅਤੇ ਪੰਚਮ ਦੀ ਸੰਗਤਿ ਰਹਿਂਦੀ ਹੈ. ਇਸ ਦੇ ਗਾਉਣ ਦਾ ਵੇਲਾ ਦਿਨ ਦਾ ਦੂਜਾ ਪਹਿਰ ਹੈ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਬੈਰਾੜੀ ਦਾ ਤੇਰ੍ਹਵਾਂ ਨੰਬਰ ਹੈ.
Source: Mahankosh