Definition
ਬੈਠਕੇ. "ਜਹਾਂ ਬੈਸਿ ਹਉ ਭੋਜਨ ਖਾਉ." (ਬਸੰ ਕਬੀਰ) ੨. ਵਸ਼ਿਤ੍ਵ ਸੰਗ੍ਯਾ- ਕਾਬੂ ਕਰਨ ਦਾ ਭਾਵ. "ਭਾਂਡਾ ਧੋਇ ਬੈਸਿ ਧੂਪ ਦੇਵਹੁ ਤਉ ਦੂਧੈ ਕਉ ਜਾਵਹੁ." (ਸੂਹੀ ਮਃ ੧) ਭਾਂਡਾ ਦੇਹ, ਇੰਦ੍ਰੀਆਂ ਵਸ਼ ਕਰਨੀਆਂ ਸੁਗੰਧ ਵਾਲਾ ਧੂਪ. ਭਾਂਡਾ ਧੁੰਗਾਰਨ ਤੋਂ ਦੁਰਗੰਧ ਦੂਰ ਹੋ ਜਾਂਦੀ ਹੈ.
Source: Mahankosh