Definition
ਸੰਧੂ ਜੱਟ ਭੜਾਣੇ ਪਿੰਡ ਦਾ ਵਸਨੀਕ ਸੀ. ਇਹ ਅਤੇ ਗਰਜਾਸਿੰਘ ਮਜ਼ਹਬੀ ਸੰਮਤ ੧੭੯੬ (ਸਨ ੧੭੩੯) ਵਿੱਚ ਨੂਰੁੱਦੀਨ ਦੀ ਸਰਾਇ ਦੇ ਨੇੜੇ (ਦਿੱਲੀ ਲਹੌਰ ਦੀ ਸੜਕ ਪੁਰ) ਚਿਰ ਤੀਕ ਜ਼ਕਾਤ ਲੈਂਦੇ ਰਹੇ. ਬੋਤਾਸਿੰਘ ਨੇ ਇੱਕ ਚਿੱਠੀ ਖ਼ਾਨਬਹਾਦਰ ਸੂਬਾ ਲਹੌਰ ਨੂੰ ਜੋਸ਼ ਦੀ ਭਰੀ ਹੋਈ ਲਿਖੀ, ਜਿਸ ਵਿੱਚੱ ਉਸ ਦੀ ਨਾਲਾਯਕੀ ਜਾਹਰ ਕੀਤੀ. ਜਦ ਤੁਰਕ ਫੜਨ ਆਏ, ਤਾਂ ਫੌਜ ਨਾਲ ਲੜਕੇ ਦੋਵੇਂ ਸ਼ਹੀਦ ਹੋ ਗਏ.
Source: Mahankosh