ਬੋਹਿਥੁ
bohithu/bohidhu

Definition

ਸੰ. ਵਹਿਤ੍ਰ. ਸੰਗ੍ਯਾ- ਜਹਾਜ. ਪੋਤ. ਦੇਖੋ, ਅੰ. Boat ਪ੍ਰਾ- ਬੋਹਿੱਥ. "ਬੋਹਿਥਉ ਬਿਧਾਤੈ ਨਿਰਮਯੋ." (ਸਵੈਯੇ ਮਃ ੩. ਕੇ) "ਬੋਹਿਥੜਾ ਹਰਿਚਰਣ." (ਆਸਾ ਮਃ ੫) "ਸਤਿਗੁਰ ਬੋਹਿਥੁ ਹਰਿਨਾਵ ਹੈ." (ਸ੍ਰੀ ਮਃ ੪) ਹਰਿ- ਨਾਮਰੂਪ ਬੋਹਿਥ.
Source: Mahankosh