ਬ੍ਰਹਮਕਰਮ
brahamakarama/brahamakarama

Definition

ਸੰ. ਬ੍ਰਹਮ- ਕਰ੍‍ਮਨ੍‌. ਸੰਗ੍ਯਾ- ਬ੍ਰਹਮ (ਵੇਦ) ਵਿੱਚ ਵਿਧਾਨ ਕੀਤਾ ਕਰਮ। ੨. ਬ੍ਰਹਮ ਸੰਬੰਧੀ ਕਰਮ. "ਬ੍ਰਹਮਣਹ ਸੰਗਿ ਉਧਾਰਣੰ, ਬ੍ਰਹਮਕਰਮ ਜਿ ਪੂਰਣਹ." (ਸਹਸ ਮਃ ੫) "ਜੇ ਜਾਨਸਿ ਬ੍ਰਹਮੰਕਰਮੰ." (ਵਾਰ ਆਸਾ)
Source: Mahankosh