Definition
ਇਸ ਦਾ ਅਸਲ ਨਾਉਂ ਇਬਰਾਹੀਮਸ਼ਾਹ ਸੀ. ਇਹ ਮਾਲਵੇ ਦੇ ਛੱਤੇਆਣੇ ਪਿੰਡ ਦਾ ਵਸਨੀਕ ਮੁਸਲਮਾਨ ਸੀ. ਜਦ ਸ਼੍ਰੀ ਕਲਗੀਧਰ ਸੰਮਤ ੧੭੬੨- ੬੩ ਵਿੱਚ ਜੰਗਲ ਨੂੰ ਮੰਗਲਭੂਮਿ ਕਰਨ ਹਿਤ ਵਿਚਰਦੇ ਹੋਏ ਇਸ ਦੇ ਪਿੰਡ ਪਧਾਰੇ, ਤਦ ਸਤਿਗੁਰੂ ਦਾ ਉਪਦੇਸ਼ ਸੁਣਕੇ ਇਸ ਦੇ ਚਿੱਤ ਉੱਤੇ ਅਜੇਹਾ ਅਸਰ ਹੋਇਆ ਕਿ ਇਸਲਾਮ ਨੂੰ ਤ੍ਯਾਗਕੇ ਸਿੰਘ ਸਜ ਗਿਆ. ਇਸ ਪ੍ਰਸੰਗ ਨੂੰ ਭਾਈ ਸੰਤੋਖਸਿੰਘ ਜੀ ਨੇ ਗੁਰੁਪ੍ਰਤਾਪ ਸੂਰਜ ਦੇ ਪਹਿਲੇ ਐਨ ਦੇ ੧੮ਵੇਂ ਅਧ੍ਯਾਯ ਵਿੱਚ ਇਉਂ ਲਿਖਿਆ ਹੈ:-#"ਸੁਨ ਸ਼੍ਰੀ ਪ੍ਰਭੁ ਪ੍ਰਸੰਨਤਾ ਧਾਰੀ।#ਪੂਰਬ ਭਲੀ ਰੀਤਿ ਤੈਂ ਡਾਰੀ।#ਮੁਸਲਮਾਨ ਹੁਇ ਭਾਵਨ ਧਰੈ।#ਮਿਲਨ ਪੰਥ ਮੇ ਜੇ ਹਿਤ ਕਰੈ।#ਤਉ ਯਹਿ ਉਚਿਤ ਖਾਲਸੇ ਬੀਚ।#ਪਾਹੁਲ ਲੇਇ ਊਚ ਕੈ ਨੀਚ।#ਮਾਨਸਿੰਘ ਕੋ ਹੁਕਮ ਬਖਾਨਾ।#ਖਰੋ ਹੋਹੁ ਕਰ ਸਿੱਖ ਸੁਜਾਨਾ।#ਲੇ ਆਗ੍ਯਾ ਅੰਮ੍ਰਿਤ ਬਨਵਾਯੋ।#ਖਰੇ ਹੋਇ ਤਤਕਾਲ ਛਕਾਯੋ।#ਸ਼੍ਰੀ ਮੁਖ ਤੇ ਤਬ ਨਾਮ ਉਚਾਰ੍ਯੋ।#ਸ਼ੁਭ ਅਜਮੇਰਸਿੰਘ ਤਹਿਂ ਧਾਰ੍ਯੋ।#ਵਾਹਿਗੁਰ ਜੀ ਕੀ ਕਹਿ ਫਤੇ।#ਭਾ ਕਲ੍ਯਾਣ ਉਚਿਤ ਮੁਦ ਚਿਤੇ।#ਸਿਮਰਨ ਕਰਨ ਲਗ੍ਯੋ ਗੁਰੁ ਕੇਰਾ।#ਗੁਰਬਾਣੀ ਪੜ੍ਹ ਸੰਝ ਸਵੇਰਾ।"#ਦੇਖੋ, ਛੱਤੇਆਣਾ.; ਦੇਖੋ, ਬਹਮੀਸ਼ਾਹ.
Source: Mahankosh