ਬ੍ਰਹਮ੍‍ਬੂਟਾ
braham‍bootaa/braham‍būtā

Definition

ਬਾਵਾ ਬ੍ਰਹਮਸਾਹਿਬ ਦਾ ਬੋਹੜ, ਜੋ ਅਮ੍ਰਿਤਸਰੋਵਰ ਦੀ ਉੱਤਰ ਪੂਰਵ ਨੁੱਕਰ ਵਿੱਚ ਹੈ. ਸੰਗਤਸਾਹਿਬ (ਭਾਈ ਫੇਰੂ ਸੱਚੀ ਦਾੜ੍ਹੀ) ਦੀ ਸੰਪ੍ਰਦਾਯ ਵਿੱਚ ਬਾਵਾ ਸੰਤੋਖਦਾਸ ਜੀ ਕਰਨੀ ਵਾਲੇ ਸਾਧੂ ਹੋਏ, ਜਿਨ੍ਹਾਂ ਨੇ ਨਿਰਬਾਣ ਪ੍ਰੀਤਮਦਾਸ ਜੀ ਦੀ ਸਹਾਇਤਾ ਨਾਲ ਰਾਵੀ ਤੋਂ ਨਹਿਰ (ਹਸਲੀ) ਲਿਆਕੇ ਸਰੋਵਰ ਵਿੱਚ ਜਲ ਪਾਇਆ ਅਤੇ ਅਮ੍ਰਿਤਸਰ ਦੇ ਕਿਨਾਰੇ ਸੰਮਤ ੧੮੮੧ ਵਿੱਚ ਅਖਾੜਾ ਬਣਾਇਆ. ਇਨ੍ਹਾਂ ਦੇ ਚੇਲੇ ਬਾਵਾ ਬ੍ਰਹਮਸਾਹਿਬ ਹੋਏ, ਜਿਨ੍ਹਾਂ ਦੇ ਨਾਮ ਤੋਂ ਉਸ ਬੜ (ਵਟ) ਬਿਰਛ ਦਾ ਨਾਮ ਇਹ ਪ੍ਰਸਿੱਧ ਹੋਗਿਆ. ਜਿਸ ਦੇ ਹੇਠ ਬੈਠਕੇ ਉਹ ਭਜਨ ਅਤੇ ਉਪਦੇਸ਼ ਕਰਦੇ ਸਨ. ਦੇਖੋ, ਪ੍ਰੀਤਮਦਾਸ.
Source: Mahankosh