Definition
Major George Broadfoot. ਸਿੱਖਾਂ ਦੀਆਂ ਅੰਗ੍ਰੇਜ਼ਾਂ ਨਾਲ ਲੜਾਈਆਂ ਹੋਣ ਤੋਂ ਪਹਿਲਾਂ ਸਤੰਬਰ ਸਨ ੧੮੪੪ ਵਿੱਚ ਗਵਰਨਰ ਜਨਰਲ ਦਾ ਏਜੈਂਟ ਪੰਜਾਬ ਲਈ ਥਾਪਿਆ ਗਿਆ. ਇਹ ਮੁੱਢ ਤੋਂ ਹੀ ਸਿੱਖਾਂ ਦੇ ਵਿਰੁੱਧ ਖਿਆਲ ਰਖਦਾ ਸੀ. ਸਿੱਖਾਂ ਦੇ ਪਹਿਲੇ ਜੰਗ ਵਿੱਚ ਇਸ ਨੇ ਰਾਜਾ ਦੇਵੇਂਦ੍ਰਸਿੰਘ ਨਾਭਾਪਤਿ ਦੇ ਵਿਰੁੱਧ ਗਲਤਫਹਿਮੀ ਨਾਲ ਕਈ ਰਪੋਟਾਂ ਲਿਖੀਆਂ, ਜਿਸ ਦਾ ਫਲ ਰਾਜ ਦਾ ਚੌਥਾ ਹਿੰਸਾ ਜਬਤ ਹੋਗਿਆ, ਅਤੇ ਰਾਜਾ ਦੇਵੇਂਦ੍ਰਸਿੰਘ ਗੱਦੀਓਂ ਲਾਹਿਆ ਗਿਆ.#ਬ੍ਰਾਡਫੁਟ ੨੨ ਦਿਸੰਬਰ ਸਨ ੧੮੪੫ ਨੂੰ ਫਿਰੋਜ਼ਸ਼ਾਹ (ਫੇਰੂਸ਼ਹਰ) ਦੇ ਜੰਗ ਵਿੱਚ ਮੋਇਆ. ਇਸ ਦੇ ਥਾਂ ਗਵਰਨਰ ਜਨਰਲ ਦਾ ਏਜੈਂਟ ਸਰ ਹੈਨਰੀ ਲਾਰੈਂਸ ਹੋਇਆ
Source: Mahankosh