Definition
ਦੇਖੋ, ਬ੍ਰਾਹਮਣ। ੨. ਹਿੰਦੂਆਂ ਦਾ ਪਹਿਲਾ ਵਰਣ. ਬ੍ਰਾਹ੍ਮਣ ਕਈ ਗੋਤ੍ਰਾਂ ਵਿੱਚ ਵੱਡੇ ਹੋਏ ਹਨ, ਪਰ ਮੁੱਖ ਦਸ ਹਨ- ਪੰਜ ਗੌੜ- ਕਾਨ੍ਯਕੁਬਜ, ਸਾਰਸ੍ਵਤ, ਗੌੜ, ਮੈਥਿਲ ਅਤੇ ਉਤਕਲ. ਪੰਜ ਦ੍ਰਾਵਿੜ ਮਹਾਰਾਸਟ੍ਰ. ਤੇਲੰਗ, ਦ੍ਰਾਵਿੜ, ਕਰਨਾਟ ਅਤੇ ਗੁਰਜਰ। ੩. ਵੇਦਾਂ ਦਾ ਉਹ ਭਾਗ, ਜੋ ਮੰਤ੍ਰਾਂ ਦੀ ਵ੍ਯਾਖਯਾਰੂਪ ਰਿਖੀਆਂ ਦਾ ਲਿਖਿਆ ਹੋਇਆ ਹੈ, ਅਰ ਜਿਸ ਵਿੱਚ ਅਨੇਕ ਕਰਮਾਂ ਦੀ ਵਿਧੀ ਅਤੇ ਮੰਤ੍ਰਾਂ ਨੂੰ ਯਥਾਯੋਗ ਮੌਕੇ ਪੁਰ ਵਰਤਣ ਦਾ ਨਿਰਣਾ ਹੈ.
Source: Mahankosh