ਬ੍ਰਿਖ
brikha/brikha

Definition

ਸੰ. वृष- ਵ੍ਰਿਥ. ਬੈਲ. "ਕਈ ਜਨਮ ਹੈਵਰ ਬ੍ਰਿਖ ਜੋਇਓ." (ਗਉ ਮਃ ੫) ੨. ਦੂਜੀ ਰਾਸ਼ਿ, ਜਿਸ ਦੀ ਸ਼ਕਲ ਬੈਲ ਜੇਹੀ ਹੈ। ੩. ਕੋਕਸ਼ਾਸਤ੍ਰ. ਅਨੁਸਾਰ ਪੁਰਖ ਦੀ ਇੱਕ ਜਾਤਿ. ਦੇਖੋ, ਪੁਰੁਸਜਾਤਿ। ੪. ਇੰਦ੍ਰ। ੫. ਮੋਰ ਦੀ ਪੂਛ। ੬. ਧਰਮ। ੭. ਕਾਮਦੇਵ। ੮. ਵਿ- ਬਲਵਾਨ.
Source: Mahankosh