ਬ੍ਰਿਖਾ
brikhaa/brikhā

Definition

ਧਰਮ. ਦੇਖੋ, ਬ੍ਰਿਖ ੬. "ਬਨਰਾਇ ਬ੍ਰਿਖਾ ਬ੍ਰਿਖ ਸੈਲਨਿਪਾਤੀ." (ਨਾਪ੍ਰ) ਵਨ (ਜਲ) ਦਾ ਰਾਜਾ ਵਰੁਣ, ਵ੍ਰਿਸ (ਧਰਮ) ਅਤੇ ਵ੍ਰਿਸ (ਬਲਵਾਨ) ਸੈਲਨਿਪਾਤੀ (ਇੰਦ੍ਰ). ਪਹਾੜਾਂ ਨੂੰ ਤੋੜਨ ਵਾਲਾ ਇੰਦ੍ਰ. ਦੇਖੋ, ਬ੍ਰਿਖ ੮.#ਅਥਵਾ- ਵਨਰਾਜ (ਵਰੁਣ), ਵ੍ਰਿਸ (ਧਰਮ), ਵ੍ਰਿਸ (ਕਾਮਦੇਵ) ਅਤੇ ਇੰਦ੍ਰ.
Source: Mahankosh