Definition
ਦੇਖੋ, ਬਿਰਥਾ। ੨. ਵ੍ਯਥਾ. ਪੀੜਾ. ਵ੍ਯਾਧਿ. "ਬ੍ਰਿਥਾ ਨ ਬਿਆਪੈ ਕਾਈ." (ਗਉ ਮਃ ੫) "ਬ੍ਰਿਥਾ ਅਨੁਗ੍ਰਹੰ ਗੋਬਿੰਦਹ, ਜਸ੍ਯੰ ਸਿਮਰਣ ਰਿਦੰਤਰਹ." (ਸਹਸ ਮਃ ੫) ਜਿਸ ਦੇ ਰਿਦੇ ਕਰਤਾਰ ਦਾ ਸਮਰਣ ਹੈ, ਉਸ ਨੂੰ ਪੀੜ ਭੀ ਵਾਹਗੁਰੂ ਦੀ ਕ੍ਰਿਪਾ ਭਾਸਦੀ ਹੈ। ੩. ਵ੍ਰਿਥਾ. ਵ੍ਯਰ੍ਥ. ਨਿਸਫ੍ਲ. "ਬਿਨੁ ਸਿਮਰਨ ਦਿਨ ਰੈਨਿ ਬ੍ਰਿਥਾ ਬਿਹਾਇ." (ਸੁਖਮਨੀ) "ਬ੍ਰਿਥਾ ਜਾਤ ਹੈ ਦੇਹ." (ਰਾਮ ਮਃ ੯)
Source: Mahankosh