ਬੜਵਾਨਲ
barhavaanala/barhavānala

Definition

ਸੰ. ਬਡਵਾਗ੍ਨਿ. ਸ਼ੰਗ੍ਯਾ- ਭੂਗਰਭ ਵਿੱਚ ਜੋ ਅਗਨਿ ਹੈ ਉਸ ਦਾ ਤਾਪ, ਜੋ ਕਿਸੇ ਖਾਸ ਕਾਰਣ ਤੋਂ ਨਿਕਲ ਕੇ ਸਮੁੰਦਰ ਦੇ ਜਲ ਨੂੰ ਭੀ ਉਬਾਲ ਦਿੰਦਾ ਹੈ। ੨. ਪੁਰਾਣਾਂ ਅਨੁਸਾਰ ਇੱਕ ਘੋੜੀ ਦੇ ਮੂੰਹ ਵਿੱਚੋਂ ਨਿਕਲੀ ਹੋਈ ਅਗਨਿ. ਜੋ ਸਮੁੰਦਰ ਦੇ ਜਲ ਨੂੰ ਭਸਮ ਕਰਦੀ ਹੈ, ਕਾਲਿਕਾਪੁਰਾਣ ਲਿਖਦਾ ਹੈ ਕਿ ਸ਼ਿਵ ਨੇ ਕਾਮ ਦੇ ਭਸਮ ਕਰਨ ਲਈ ਜੋ ਕ੍ਰੋਧਾਗਨੀ ਉਤਪੰਨ ਕੀਤੀ ਸੀ, ਉਹ ਬ੍ਰਹਮਾ ਨੇ ਘੋੜੀ ਬਣਾਕੇ ਸਮੁੰਦਰ ਦੇ ਹਵਾਲੇ ਕਰ ਦਿੱਤੀ. ਦੇਖੋ, ਵੜਵਾਗਨਿ.
Source: Mahankosh