ਬੰਕਾ
bankaa/bankā

Definition

ਵਿ- ਵੰਕ. ਟੇਢਾ। ੨. ਬਾਂਕਾ ੩. ਸਜਧਜ ਵਾਲਾ. "ਕਹਾਂ ਸੁ ਆਰਸੀਆ ਮੁਹਬੰਕੇ." (ਆਸਾ ਅਃ ਮਃ ੧) ੪. ਸੰਗ੍ਯਾ- ਦੁਲਹਾ. ਲਾੜਾ. ਪਤਿ. ਭਰਤਾ. "ਜਿਨ ਕੇ ਬੰਕੇ ਘਰੀ ਨ ਆਇਆ, ਤਿਨ ਕਿਉ ਰੈਣਿ ਵਿਹਾਣੀ?" (ਆਸਾ ਅਃ ਮਃ ੧) ੫. ਛਿੜਨ ਵਾਲਾ ਘੋੜਾ, ਜੋ ਕਲਾਈ ਨੂੰ ਵਲ ਦੇਕੇ ਰਖਦਾ ਹੈ. "ਬੰਕੇ ਕਾ ਅਸਵਾਰੁ." (ਮਃ ੧. ਵਾਰ ਰਾਮ)
Source: Mahankosh