ਬੰਗ
banga/banga

Definition

ਸੰਗ੍ਯਾ- ਇਸਤ੍ਰੀਆਂ ਦੇ ਹੱਥ ਦਾ ਗਹਿਣਾ. ਚੂੜੀ। ੨. ਸੰ. वङ्क ਵੰਗ. ਰਾਂਗਾ. ਕਲੀ ਧਾਤੁ। ੩. ਰਤਨਾਕਰ ਤੋਂ ਲੈ ਕੇ ਬ੍ਰਹਮਪੁਤ੍ਰ ਨਦੀ ਤੀਕ ਦਾ ਦੇਸ਼. ਪੂਰਵੀ ਬੰਗਾਲ. ਮਹਾਭਾਰਤ ਵਿੱਚ ਲਿਖਿਆ ਹੈ ਕਿ ਅੰਨ੍ਹੇ ਦੀਰਘਤਮਾ ਰਿਖੀ ਨੇ ਰਾਜਾ ਬਲਿ ਦੀ ਇਸਤ੍ਰੀ ਸੁਦੇਸ੍ਣਾ ਦੇ ਉਦਰ ਤੋਂ ਅੰਗ, ਵੰਗ, ਕਲਿੰਗ ਆਦਿ ਪੁਤ੍ਰ ਪੈਦਾ ਕੀਤੇ, ਉਨ੍ਹਾਂ ਦੇ ਨਾਮ ਤੋਂ ਦੇਸ਼ਾਂ ਦੇ ਨਾਮ ਬਣ ਗਏ. "ਬੰਗ ਕੇ ਬੰਗਾਲੀ." (ਅਕਾਲ)
Source: Mahankosh

BAṆG

Meaning in English2

s. f, n ornament worn on the wrists, made of glase or lac; a bracelet; a small curved are used in making an oil press; a stannic preparation taken internally as a tonic or aphrodisiac:—ghoṛe núṇ taṇg, mard núṇ baṇg. For a horse a tight girth, for a man an aphrodisiac.—Prov.; i. q. Vaṇg.
Source:THE PANJABI DICTIONARY-Bhai Maya Singh