Definition
ਗੁਰੂ ਹਰਿਕ੍ਰਿਸਨ ਸਾਹਿਬ ਦੇ ਰਹਿਣ ਦਾ ਬੰਗਲਾ. ਜੋ ਦਿੱਲੀ (ਜਯਸਿੰਘਪੁਰੇ) ਵਿੱਚ ਗੁਰੂ ਸਾਹਿਬ ਦੇ ਨਿਵਾਸ ਲਈ ਰਚਿਆ ਗਿਆ ਸੀ. ਇੱਥੇ ਇੱਕ ਚਬੱਚਾ ਹੈ, ਜਿਸ ਵਿੱਚ ਗੁਰੂ ਸਾਹਿਬ ਦੇ ਚਰਣਾਂ ਦਾ ਜਲ ਪ੍ਰੇਮੀ ਸਿੱਖ ਜਮਾਂ ਰਖਦੇ ਸਨ. ਜਿਸ ਤੋਂ ਰੋਗੀਆਂ ਦੇ ਰੋਗ ਦੂਰ ਹੁੰਦੇ. ਇਹ ਗੁਰਦ੍ਵਾਰਾ ਅਜਮੇਰੀ ਦਰਵਾਜੇ ਤੋਂ ਬਾਹਰ ਹਨੂਮਾਨ ਦੇ ਮੰਦਿਰ ਤੋਂ ਅੰਗੇ, (ਸੀਸਗੰਜ ਤੋਂ ਢਾਈ ਮੀਲ ਦੀ ਵਿੱਥ ਪੁਰ) ਹੈ. ਦੇਖੋ, ਜਯਸਿੰਘਪੁਰਾ ਅਤੇ ਦਿੱਲੀ.
Source: Mahankosh